Women’s Mental Health

ਆਮ ਤੌਰ ਤੇ ਜਦੋਂ ਅਸੀਂ ਇਹ ਦੋ ਸ਼ਬਦ ਸੁਣਦੇ ਹਾਂ, ਮੈਂਟਲ ਹੈਲਥ (ਮਾਨਸਿਕ ਸਿਹਤ ) ਅਸੀਂ ਇਹ ਸਮਝ ਲੈਂਦੇ ਹਾਂ ਕੀ ਇਹ ਮਾਨਸਿਕ ਰੋਗਾਂ ਬਾਰੇ ਕੋਈ ਚਰਚਾ ਹੈ ਜਾਂ ਮਾਨਸਿਕ ਰੋਗਾਂ ਦਾ ਅਧਿਆਨ ਕਰਨ ਦਾ ਇਕ ਵਿਸ਼ਾ ਹੈ l

 

ਇਹ ਕਹਿਣਾ ਬਿਲਕੁਲ ਠੀਕ ਨਹੀਂ ਹੋਵੇਗਾ l ਹਾਂ ਇਹਨਾਂ ਜ਼ਰੂਰ ਹੈ ਕੀ ਮਾਨਸਿਕ ਰੋਗ ਵੀ ਇਹ ਅਹਿਮ ਖੇਤਰ ਹੈ ਜਿਸਨੂੰ ਮਾਨਸਿਕ ਸਿਹਤ ਵਿਚ ਸਮਝਿਆ ਜਾ ਸਕਦਾ ਹੈ, ਪਰ ਮੈਂਟਲ ਹੈਲਥ ਦਾ ਫੈਲਾਵ ਇਸਤੋਂ ਵੀ ਵੱਡਾ ਹੈ l ਜੇਕਰ ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵੱਲ ਦੇਖੀਏ, ਬਹੁਤ ਜਿਹੀ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਾਨੂੰ ਭਾਵਨਾਤਮਕ ਜਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਦਿਆਂ ਹਨ l ਜ਼ਰੂਰੀ ਨਹੀਂ ਕੀ ਇਹ ਚੀਜ਼ਾ ਕਿਸੇ ਵੱਡੇ ਰੋਗ ਵੱਲ ਇਸ਼ਾਰਾ ਕਰਨ, ਪਰ ਆਮ ਤੌਰ ਤੇ ਸਾਨੂ ਬੇਅਰਾਮ ਮਹਿਸੂਸ ਕਰਵਾਉਂਦੀਆਂ ਹਨ l

ਇਸਨੂੰ ਬਿਹਤਰ ਸਮਝਣ ਲਈ ਆਓ ਅਸੀਂ ਗੁਰਪ੍ਰੀਤ ਦੇ ਜੀਵਨ ਦੀ ਗੱਲ ਕਰਦੇ ਹਾਂ l

ਗੁਰਪ੍ਰੀਤ ਪੈਂਤੀ ਸਾਲਾਂ ਦੀ ਇਕ ਘੇਰਲੂ ਔਰਤ ਹੈ, ਜੋ ਸਵੇਰੇ ਪੰਜ ਵਜੇ ਉੱਠਦੀ ਹੈ l ਇਸ਼ਨਾਨ ਉਪਰੰਤ, ਘਰ ਦੀ ਸਫਾਈ ਕਰਨਾ, ਆਪਣੇ ਪਤੀ ਅਤੇ ਬੱਚਿਆਂ ਲਈ ਨਾਸ਼ਤਾ ਤਿਆਰ ਕਰਦੀ ਹੈ l ਜਦੋਂ ਉਸਦੇ ਬੱਚੇ ਸਕੂਲ, ਅਤੇ ਪਤੀ ਦਫ਼ਤਰ ਚੱਲੇ ਜਾਂਦੇ ਹਨ, ਤਾਂ ਗੁਰਪ੍ਰੀਤ ਘਰ ਦੇ ਬਾਕੀ ਕੰਮ ਕਰਦੀ ਹੈ l ਫੇਰ ਦੁਪਹਿਰ ਦੀ ਰੋਟੀ ਦੀ ਤਿਆਰੀ ਕਰਦੀ ਹੈ l ਉਸ ਤੋਂ ਉਪਰੰਤ, ਦੋਬਾਰਾ ਘਰ ਦੇ ਹੀ ਨਿਕੇ ਮੋਟੇ ਕੰਮ ਜਿਵੇੰ ਕੱਪੜੇ ਪ੍ਰੈਸ ਕਰਨੇ, ਆਪਣੀ ਅਲਮਾਰੀ ਦਾ ਖਲਾਰਾ ਸਾਂਭਣਾ ਆਦਿ l ਸ਼ਾਮ ਵੇਲੇ ਜਦੋਂ ਉਸਦੇ ਬੱਚੇ ਸਕੂਲੋਂ ਵਾਪਸ ਆਂ ਜਾਂਦੇ ਹਨ, ਤਾਂ ਓਹਨਾ ਦਾ ਹੋਮ -ਵਰਕ ਕਰਵਾਉਂਦੀ ਹੈ ਅਤੇ ਫੇਰ ਰਾਤ ਦੀ ਰੋਟੀ ਦੀ ਤਿਆਰੀ ਕਰਦੀ ਹੈ l ਰਾਤ ਨੂੰ ਜਦੋਂ ਉਸਦਾ ਪਤੀ ਘਰ ਆਉਂਦਾ ਹੈ, ਤਾਂ ਸਬ ਜਣੇ ਰੱਲ ਕੇ ਰੋਟੀ ਖਾਂਦੇ ਹਨ ਅਤੇ ਸੌਣ ਚੱਲੇ ਜਾਂਦੇ ਹਨl ਇਹ ਹੈ ਗੁਰਪ੍ਰੀਤ ਦੀ ਰੋਜ਼ ਦੀ ਰੁਟੀਨ l

ਮਾਨਸਿਕ ਸਿਹਤ ਦੇ ਖੇਤਰ ਬਾਰੇ ਵਿਚਾਰ ਕਰਦਿਆਂ, ਸਾਨੂ ਹੋਰ ਕਈ ਪੱਖਾਂ ਵੱਲ ਦੇਖਣਾ ਚਾਹੀਦਾ ਹੈ l ਆਓ ਅਸੀਂ ਹਰਨੂਰ ਦਾ ਜੀਵਨ ਦੇਖਦੇ ਹਾਂ l

ਹਰਨੂਰ ਪੱਚੀ ਸਾਲਾਂ ਦੀ ਇਕ ਕੰਮ – ਕਾਰੀ ਔਰਤ ਹੈ l ਉਹ ਬੈਂਕ ਵਿਚ ਕੰਮ ਕਰਦੀ ਹੈ l ਘਰੋਂ ਸਵੇਰੇ 8 ਵਜੇ ਤੁਰਦੀ ਹੈ ਅਤੇ 9-5 ਵਜੇ ਤਕ ਕੰਮ ਕਰਦੀ ਹੈ l ਘਰੋਂ ਨਿਕਲਣ ਵੇਲੇ ਅਤੇ ਵਾਪਸ ਘਰ ਆਕੇ ਉਸਨੂੰ ਖਾਣਾ ਉਸਦੇ ਮਾਤਾ ਜੀ ਪਰੋਸਦੇ ਹਨ ਅਤੇ ਉਸਦਾ ਬਾਕੀ ਛੋਟਾ – ਮੋਟਾ ਕੰਮ ਵੀ ਓਹੀ ਕਰ ਦਿੰਦੇ ਹਨl ਇਸਦੇ ਲਈ ਹਰਨੂਰ ਓਹਨਾ ਦਾ ਹਮੇਸ਼ਾ ਸ਼ੁਕਰਾਨਾ ਕਰਦੀ ਹੈ ਅਤੇ ਕਈ ਵਾਰ ਸੋਚਦੀ ਹੈ ਜੇਕਰ ਉਸਦੇ ਮਾਤਾਜੀ ਉਸਦੇ ਦਫ਼ਤਰ ਤੋਂ ਬਾਹਰ ਦੀਆਂ ਲੋੜਾਂ ਦਾ ਧਿਆਨ ਨਾ ਰੱਖਦੇ, ਤਾਂ ਉਸਦੀ ਜ਼ਿੰਦਗੀ ਵਿਚ ਕਿੰਨੀਆਂ ਪਰੇਸ਼ਾਨੀਆਂ ਹੁੰਦੀਆਂ l ਇਸਦੇ ਬਾਵਜੂਦ, ਹਰਨੂਰ ਦਾ ਕਹਿਣਾ ਹੈ ਕਿ ਰੋਜ਼ ਇਹਨੇ ਲੋਕਾਂ ਨਾਲ ਗੱਲ ਬਾਤ ਕਰਨਾ ਅਤੇ ਨਾਲ ਦੇ ਕਰਮਚਾਰੀਆਂ ਦੀਆਂ ਤੇ ਆਪਣੇ ਬੌਸ ਦੀਆਂ ਝਿੜਕਾਂ ਤੇ ਗੱਲਾਂ ਉਸਨੂੰ ਬਹੁਤ ਪਰੇਸ਼ਾਨ ਕਰ ਦਿੰਦੀਆਂ ਹਨl ਹਰਨੂਰ ਨੂੰ ਇਸ ਮਹੀਨੇ ਤੇ “ਐਮਪਲੋਈ ਔਫ ਦ ਮੰਥ” ਦਾ ਸਬ ਤੋਂ ਸ਼੍ਰੇਸ਼ਠ ਕਰਮਚਾਰੀ ਹੋਣ ਦਾ ਖਿਤਾਬ ਵੀ ਮਿਲਿਆ ਹੈ, ਇਸ ਦੇ ਬਾਵਜੂਦ ਉਸਨੂੰ ਲੱਗਦਾ ਹੈ ਕਿ ਸਬ ਗਲਤ ਹੀ ਹੋ ਰਿਹਾ ਹੈ ਤੇ ਇਹ ਡਰ ਬਣਿਆ ਰਹਿੰਦਾ ਹੈ ਕਿ ਉਸਦਾ ਬੌਸ ਕਦੇ ਵੀ ਉਸਨੂੰ ਡਾਂਤ ਸਕਦਾ ਹੈl

 

ਗੁਰਪ੍ਰੀਤ ਨਾਲ ਉਸਦੀ ਇਕ ਸਹੇਲੀ ਨੇ ਜਦੋਂ ਗੱਲ ਕੀਤੀ, ਤਾਂ ਉਸਨੇ ਇਹ ਦਸਿਆ ਕਿ ਰੋਜ਼ ਦਾ ਉਸਦਾ ਨੇਮ, ਉਸਨੂੰ ਮਾਨਸਿਕ ਤੌਰ ਤੇ ਥਕਾ ਦਿੰਦਾ ਹੈ l ਉਸਦੀ ਸਹੇਲੀ, ਜੋ ਕਿ ਇਕ ਮਨੋਵਿਗਿਆਨੀ ਸੀ, ਜਲਦੀ ਹੀ ਸਮਝ ਗਈ ਕਿ ਇਸ ਸਬ ਰੋਜ਼ ਦੇ ਕੰਮਾਂ ਕਾਰਾਂ ਦਾ ਉਸ ਉਪਰ ਕਿੰਨਾ ਗੂੜਾ ਅਸਰ ਹੋ ਰਿਹਾ ਹੈ l ਵਧੇਰੇ ਗੱਲ – ਬਾਤ ਤੋਂ ਇਹ ਵੀ ਸਪਸ਼ੱਟ ਹੋਇਆ ਕਿ ਰੋਜ਼ ਦੀ ਇਸ ‘ਥਕਾਵਟ’ ਦੇ ਕਾਰਣ, ਉਹ ਜ਼ਿਆਦਾਤਰ ਚਿੜ-ਚਿੜੀ ਅਤੇ ਗੁੱਸੇ ਰਹਿਣ ਲੱਗੀ ਹੈl ਹਰਨੂਰ ਦੇ ਵਿਸ਼ੇ ਵਿਚ ਵੀ ਇਹੀ ਦੇਖਣ ਨੂੰ ਮਿਲਦਾ ਹੈ ਕਿ ਰੋਜ਼ ਦੀਆਂ ਛੋਟੀ ਛੋਟੀਆਂ ਚੀਜ਼ਾਂ ਉਸਨੂੰ ਖੁਦ ਉਪਰ ਹੀ ਸ਼ੱਕ ਕਰਨ ਤੇ ਮਜਬੂਰ ਕਰ ਰਹੀਆਂ ਹਨ l

 

 ਗੁਰਪ੍ਰੀਤ ਤੇ ਹਰਨੂਰ ਸਾਡੇ ਹੀ ਜੀਵਨ ਦੇ ਪ੍ਰਗਟਾਵੇ ਹਨ, ਜਿਸਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਉਹ ਕੋਈ ਮਾਨਸਿਕ ਰੋਗੀ ਨਹੀਂ, ਸਗੋਂ ਰੋਜ਼ – ਮਰਰਾ ਦੀ ਜ਼ਿੰਦਗੀ ਵਿਚ ਹੋਣ ਵਾਲੇ ਬਦਲਾਵ, ਆਦਤਾਂ ਆਦਿ ਕਰਕੇ, ਆਪਣੇ ਮਾਨਸਿਕ ਸਿਹਤ ਪੱਖੋਂ ਪੂਰੀ ਤਰਾਂ ਸਵਸਥ ਨਹੀਂ ਹਨ l

ਲੋੜ ਹੈ, ਇਹ ਪਹਿਚਾਣਨ ਦੀ ਕਿ ਅਸਲ ਮਤਲਬ ਕਿ ਹੈ ਇਹਨਾਂ ਦੋ ਸ਼ਬਦਾਂ ਦਾ – “ਮਾਨਸਿਕ ਸਿਹਤ” (ਮੈਂਟਲ ਹੈਲਥ) l ਇਹ ਸਮਝੀਏ ਕਿ ਅਸੀਂ ਇਹਨਾਂ ਦਾ ਮਤਲਬ ਜਾਣਨ ਤੋਂ ਦੂਰ ਕਿਉਂ ਭੱਜਦੇ ਹਾਂ? ਉਹ ਕਿ ਗੱਲ ਹੈ, ਜੋ ਸਾਨੂੰ ਆਪਣੀ ਦੀ ਸਿਹਤ ਦਾ ਖਿਆਲ ਰੱਖਣ ਤੋਂ ਸੰਕੋਚਦੀ ਹੈ? ਜਦੋਂ ਅਸੀਂ ਅੰਤਰਧਿਆਨ ਹੋ ਕੇ ਇਹਨਾਂ 2-3 ਪ੍ਰਸ਼ਨਾਂ ਦੇ ਉਤਰਾਂ ਦੀ ਭਾਲ ਕਰੀਏ, ਤਾਂ ਸਾਨੂੰ ਪੂਰੀ ਤਰਾਂ ਇਹ ਲੁਕੀ ਹੋਈ ਰਮਜ਼ ਅਤੇ ਮਾਨਸਿਕ ਸਿਹਤ ਦੇ ਅਸਲ ਅਰਥ ਸਮਜ ਆ ਜਾਣਗੇ l

 

ਕੁਝ ਕੁ ਅਰਥ ਤੇ ਹੁਣ ਤਕ ਸਪਸ਼ੱਟ ਹੋ ਗਏ ਹੋਣੇ, ਜਿਸ ਤੋਂ ਇਕ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਸਾਡੀ ਮਾਨਸਿਕ ਸਿਹਤ ਠੀਕ ਨਹੀਂ, ਤੇ ਐਸਾ ਕੀ ਕੀਤਾ ਜਾਏ, ਕਿ ਅਸੀਂ ਉਸਨੂੰ ਬਿਹਤਰ ਬਣਾ ਸਕੀਏ?

ਕੀ ਇਹ ਜ਼ਰੂਰੀ ਹੈ ਕਿ ਸਾਨੂੰ ਕਿਸੇ ਮਨੋਵਿਗਿਆਨੀ ਕੋਲ ਜ਼ਰੂਰ ਹੀ ਜਾਣਾ ਪਵੇਗਾ?

 

ਇਸਦਾ ਜਵਾਬ ਹੈ — ਨਹੀਂ! ਜੇਕਰ ਅਸੀਂ ਆਪਣੀ ਰੋਜ਼ ਦੀ ਜੀਵਨ – ਸ਼ੈਲੀ ਵਿਚ ਕੁਝ ਐਸੀਆਂ ਆਦਤਾਂ ਦੀ ਜਗ੍ਹਾ ਬਣਾਈਏ, ਜਿਸਨਾਲ ਸਾਡਾ ਜੀਵਨ ਬਿਹਤਰ ਹੋ ਜਾਏ, ਤਾਂ ਸਾਨੂੰ ਮਨੋਵਿਗਿਆਨੀ ਕੋਲ ਜਾਣ ਦੀ ਲੋੜ ਨਹੀਂ ਹੈ l ਕੁਝ ਆਦਤਾਂ ਜਿਵੇੰ, ਰੋਜ਼ ਥੋੜੀ ਦੇਰ ਕਸਰਤ ਕਰਨਾ, ਕੁਝ ਕੁ ਸਮਾਂ ਰੋਜ਼ ਆਪਣੇ ਲਈ, ਕੇਵਲ ਆਪਣੀ ਦੇਖਭਾਲ ਲਈ ਕੱਢਣਾ, ਆਪਣੀ ਪਸੰਦੀਦਾ ਚੀਜ਼ਾਂ ਕਰਨੀਆਂ ਆਦਿ ਸਾਨੂੰ ਖੁਸ਼ਹਾਲ ਅਤੇ ਤੰਦਰੁਸਤ ਬਣਾ ਸਕਦੀਆਂ ਹਨ l

ਜੇਕਰ ਸਾਡੀ ਜੀਵਨ -ਸ਼ੈਲੀ ਵਿਚ ਅਜਿਹੀਆਂ ਆਦਤਾਂ ਹੋਣਗੀਆਂ, ਅਸੀਂ ਆਪਣੇ ਆਪ ਨੂੰ ਮਾਨਸਿਕ ਅਤੇ ਸ਼ਰੀਰਕ ਤੌਰ ਤੇ ਸਵਸਥ ਰੱਖ ਸਕਦੇ ਹਾਂ l ਕਈ ਵਾਰ ਜਦੋਂ ਇਹ ਬਦਲਾਅਵ ਲਿਆਉਣੇ ਮੁਸ਼ਕਿਲ ਲੱਗਣ, ਜਿਸਦਾ ਕਾਰਣ ਕੁਝ ਵੀ ਹੋ ਸਕਦਾ ਹੈ, ਤਾਂ ਮਨੋਵਿਗਿਆਨੀ ਦੀ ਸਲਾਹ ਲੈਣਾ ਵੀ ਲਾਭਦਾਇਕ ਹੋ ਸਕਦਾ ਹੈ l

 

 – ਜਸਲੀਨ ਕੌਰ ਆਸਾਵੰਤੀ

Share on facebook
Share on Facebook
Share on twitter
Share on Twitter
Share on pinterest
Share on Pinterest
Share on whatsapp
Share on WhatsApp

2 Comments

  1. It’s a beautiful expression of a regular woman either working or home maker.The writer has explained mental health in a simple layman’s language which can be easily understood by the masses.Thankyou Jasleen also if this could be hindi as well as English would definitely be more helpful as it would reach the non punjabi speaking women too.
    Great endeavor to start with.

  2. ਬਹੁਤ ਸੋਹਣਾ ਲਿਖਿਆ ਹੈ। ਇਹ ਚੀਜ਼ਾਂ ਮੇਰੇ ਨਿੱਜੀ ਜੀਵਨ ਵਿਚ ਪੂਰੀ ਪੂਰੀ ਲਾਗੂ ਹੁੰਦੀ ਹੈ। ਤੇ ਇਹ ਚੀਜ਼ਾਂ ਕਾਫੀ ਜ਼ਰੂਰੀ ਵੀ ਹਨ, ਪਰ ਅਸੀਂ ਇਹਨਾਂ ਨੂੰ ਬਹੁਤ ਸਮੇਂ ਤੋਂ ਨਜ਼ਰਅੰਦਾਜ਼ ਕਰ ਰਹੇ ਹਾਂ।

Leave a Reply

Your email address will not be published. Required fields are marked *

Post comment